2021 ਦੀ ਜਨਗਣਨਾ ਵਿੱਚ ਹਰ ਵਿਅਕਤੀ ਨੂੰ ਗਿਣਿਆ ਜਾਵੇਗਾ

Every stat tells a story

2021 ਦੀ ਜਨਗਣਨਾ ਤੱਕ 6 ਹਫਤਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ, ਆਸਟ੍ਰੇਲੀਆ ਦਾ ਅੰਕੜਾ ਬਿਊਰੋ (ABS) 4 ਜੁਲਾਈ ਨੂੰ ਆਪਣੀ ਇਸ਼ਤਿਹਾਰਬਾਜ਼ੀ ਮੁਹਿੰਮ ਸ਼ੁਰੂ ਕਰੇਗਾ। 29 ਭਾਸ਼ਾਵਾਂ ਵਿੱਚ ਸੰਚਾਰ ਕਰਨ ਲਈ ਤਿਆਰ ਕੀਤੀ ਮੁਹਿੰਮ ਯਕੀਨੀ ਬਣਾਉਂਦੀ ਹੈ ਕਿ ਆਸਟ੍ਰੇਲੀਆ ਦੇ ਬਹੁ-ਸਭਿਆਚਾਰਕ ਭਾਈਚਾਰਿਆਂ ਨੂੰ ਸੂਚਿਤ ਅਤੇ ਹਿੱਸਾ ਲੈਣ ਲਈ ਤਿਆਰ ਕੀਤਾ ਜਾਂਦਾ ਹੈ।

ਇਹ ਆਸਟ੍ਰੇਲੀਆ ਦੀ 18ਵੀਂ ਜਨਗਣਨਾ ਹੋਵੇਗੀ, ਜੋ ਮੰਗਲਵਾਰ 10 ਅਗਸਤ ਨੂੰ ਹੋਵੇਗੀ। ਇਸ ਵਿੱਚ 10 ਮਿਲੀਅਨ ਤੋਂ ਵੱਧ ਪਰਿਵਾਰ ਅਤੇ 25 ਮਿਲੀਅਨ ਲੋਕ ਸ਼ਾਮਲ ਹੋਣਗੇ।

ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਬੋਲਣ ਵਾਲੇ 21% ਆਸਟ੍ਰੇਲੀਆ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਇਸ਼ਤਿਹਾਰਬਾਜ਼ੀ ਅਤੇ ਸਰੋਤ ਉਪਲਬਧ ਹੋਣਗੇ। ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਵੀ 131 450 ਉੱਤੇ ਉਪਲਬਧ ਹੈ, ਤਾਂ ਜੋ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਜਿੰਨ੍ਹਾਂ ਨੂੰ ਭਾਸ਼ਾ ਵਿੱਚ ਵਾਧੂ ਸਹਾਇਤਾ ਦੀ ਲੋੜ ਹੁੰਦੀ ਹੈ।

ਜਨਗਣਨਾ ਦੇ ਜਨਰਲ ਮੈਨੇਜਰ, ਕ੍ਰਿਸ ਲਿਬਰੇਰੀ ਨੇ ਕਿਹਾ ਕਿ ਸਾਡੇ ਬਹੁ-ਸਭਿਆਚਾਰਕ ਭਾਈਚਾਰਿਆਂ ਲਈ ਇਹ ਮਹੱਤਵਪੂਰਣ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਜਨਗਣਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ, ਖਾਸ ਕਰਕੇ ਨਵੇਂ ਪ੍ਰਵਾਸੀ ਜੋ ਇਸ ਸਾਲ ਆਸਟ੍ਰੇਲੀਆ ਵਿੱਚ ਆਪਣੀ ਪਹਿਲੀ ਜਨਗਣਨਾ ਕਰਨਗੇ।

ਸ਼੍ਰੀ ਲਿਬਰੇਰੀ  ਨੇ ਕਿਹਾ “2016 ਵਿੱਚ ਪਿਛਲੀ ਜਨਗਣਨਾ ਨੇ ਵਿਖਾਇਆ ਸੀ ਕਿ ਸਾਡੀ ਵਿਭਿੰਨਤਾ ਵਧ ਰਹੀ ਹੈ – ਲਗਭਗ ਅੱਧੇ ਆਸਟ੍ਰੇਲੀਆ ਵਾਸੀ ਜਾਂ ਤਾਂ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ ਜਾਂ ਜਿੰਨ੍ਹਾਂ ਦੇ ਇਕ ਜਾਂ ਦੋਵੇਂ ਮਾਪੇ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ”।

“ਬਹੁਤ ਸਾਰੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਹੈ ਕਿ ਜਨਗਣਨਾ ਵਿੱਚ ਇਕੱਠੀ ਕੀਤੀ ਜਾਣਕਾਰੀ, ਜਿਵੇਂ ਕਿ ਜਨਮ ਦਾ ਦੇਸ਼ ਅਤੇ ਘਰ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ, ਆਸਟ੍ਰੇਲੀਆ ਭਰ ਵਿੱਚ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਲਈ ਮਹੱਤਵਪੂਰਣ ਸੇਵਾਵਾਂ ਅਤੇ ਸਹਾਇਤਾਵਾਂ ਨੂੰ ਜਾਣਕਾਰੀ ਦੇਣ ਵਿੱਚ ਮਦਦ ਕਰਦੀ ਹੈ।

“ਇਸ  ਸਾਲ ਜਨਗਣਨਾ ਲਈ ਸਾਡਾ ਸੰਦੇਸ਼ ਹੈ “ਹਰ ਅੰਕੜਾ ਇਕ ਕਹਾਣੀ ਦੱਸਦਾ ਹੈ” (Every stat tells a story)। ਸਾਡੇ ਕੋਲ ਇਸ ਬਾਰੇ ਮਿਸਾਲਾਂ ਅਤੇ ਅਸਲ ਜ਼ਿੰਦਗੀ ਦੀਆਂ ਉਦਾਹਰਣਾਂ ਮਿਲਣਗੀਆਂ ਕਿ ਜਨਗਣਨਾ ਦੇ ਅੰਕੜਿਆਂ ਨੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਕਿਵੇਂ ਲਾਭ ਪਹੁੰਚਾਇਆ ਹੈ। ਇਸ ਵਿੱਚ ਨਵੇਂ ਪ੍ਰਵਾਸੀਆਂ ਵਾਸਤੇ ਭਾਈਚਾਰਕ ਸੇਵਾਵਾਂ, ਅਤੇ ਬਜ਼ੁਰਗ ਲੋਕਾਂ ਨੂੰ ਸਿਹਤਮੰਦ ਅਤੇ ਜੁੜੇ ਰੱਖਣ ਵਾਲੀਆਂ ਗਤੀਵਿਧੀਆਂ ਸ਼ਾਮਲ ਹਨ।

“ਜਨਗਣਨਾ ਦੀ ਰਾਤ ਨੂੰ ਹਰ ਕੋਈ ਜੋ ਆਸਟ੍ਰੇਲੀਆ ਵਿੱਚ ਹੈ, ਉਸ ਦੁਆਰਾ ਇਸ ਨੂੰ ਪੂਰਾ ਕਰਨ ਦੀ ਲੋੜ ਹੈ – ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਨਾਗਰਿਕ ਹੋ, ਵਸਨੀਕ ਹੋ, ਜਾਂ ਸਿਰਫ ਫੇਰੀ ਪਾਉਣ ਆਏ ਹੋ। ਇਸ ਦੀ ਇੱਕੋ ਇਕ ਛੋਟ ਵਿਦੇਸ਼ੀ ਡਿਪਲੋਮੈਟ ਅਤੇ ਉਨ੍ਹਾਂ ਦੇ ਪਰਿਵਾਰ ਹਨ।”

ਸ੍ਰੀ ਲਿਬਰੇਰੀ ਨੇ ਕਿਹਾ ਕਿ ਜਨਗਣਨਾ ਦੇ ਕਰਮਚਾਰੀ ਪਹਿਲਾਂ ਹੀ ਦੇਸ਼ ਭਰ ਵਿੱਚ ਲੋਕਾਂ ਨਾਲ ਜੁੜ ਰਹੇ ਹਨ, ਜੋ ਸਥਾਨਕ ਭਾਈਚਾਰਕ ਸਮੂਹਾਂ ਅਤੇ ਹਿੱਸੇਦਾਰਾਂ ਨਾਲ ਉਹਨਾਂ ਨੂੰ ਜਨਗਣਨਾ ਲਈ ਤਿਆਰ ਕਰਨ ਲਈ ਰਲ ਕੇ ਕੰਮ ਕਰ ਰਹੇ ਹਨ।

“ਅਸੀਂ ਵਿਸ਼ੇਸ਼ ਤੌਰ ਤੇ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਲਈ ਉਹਨਾਂ ਉਪਰ ਧਿਆਨ ਕੇਂਦਰਿਤ ਕੀਤਾ ਹੈ ਜੋ ਵਾਧੂ ਭਾਸ਼ਾਵਾਂ ਬੋਲਦੇ ਹਨ, ਅਤੇ ਉਹਨਾਂ ਭਾਈਚਾਰਿਆਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ, ਜਿੰਨ੍ਹਾਂ ਵਿੱਚ ਉਹ ਕੰਮ ਕਰਨਗੇ।”

ਸ੍ਰੀ ਲਿਬਰੇਰੀ ਨੇ ਇਸ ਸਾਲ ਕਿਹਾ, ਲੋਕ ਹਿਦਾਇਤਾਂ ਪ੍ਰਾਪਤ ਕਰਦੇ ਹੀ ਆਪਣੀ ਜਨਗਣਨਾ ਸ਼ੁਰੂ ਕਰ ਸਕਦੇ ਹਨ, ਜੇ ਉਹ ਜਾਣਦੇ ਹਨ ਕਿ ਉਹ ਮੰਗਲਵਾਰ 10 ਅਗਸਤ ਨੂੰ ਕਿੱਥੇ ਹੋਣਗੇ।

ਆਪਣੀ ਭਾਸ਼ਾ ਵਿੱਚ ਜਾਣਕਾਰੀ ਵਾਸਤੇ, www.census.abs.gov.au/language ਉੱਤੇ ਜਾਓ

More information

What is the Census?
The Census, held on Tuesday 10 August 2021, is a snapshot of who we are and tells the story of how we are changing. It is one of the largest and most important statistical collections undertaken by the ABS.

How will people complete their Census?
People will be able to complete the Census online, on their mobile device, or on paper. There will be a number of options available for people who need assistance to complete their Census form, including help from Census field staff, and phone and online help.

What’s new with the Census?
People will be encouraged to complete their Census as soon as they receive their instructions, if they know where they’ll be on Tuesday 10 August. They don’t have to wait until Census night. The ABS will also introduce new questions in the 2021 Census—the first changes to questions collected since 2006. The new questions are on long-term health conditions, such as arthritis and diabetes, and on service in the Australian Defence Force.

What languages will advertising be provided in?

Ads are being translated in up to 29 languages, depending on the channel. There will be in-language advertising across television, radio, print, outdoor channels, digital and social.

  1. Arabic
  2. Assyrian
  3. Burmese/ Myanmar
  4. Cantonese
  5. Croatian
  6. Dari
  7. Farsi
  8. Filipino/ Tagalog
  9. Greek
  10. Indonesia / Bahasa
  11. Hindi
  12. Italian
  13. Japanese
  14. Khmer
  15. Korean
  16. Macedonian
  17. Mandarin
  18. Nepali
  19. Polish
  20. Portuguese
  21. Punjabi
  22. Russian
  23. Serbian
  24. Spanish
  25. Tamil
  26. Thai
  27. Turkish
  28. Urdu
  29. Vietnamese

In addition, a suite of resources will be available at http://www.abs.gov.au/census/census-campaign-hub

Leave a Reply

Your email address will not be published.